Class 10 Computer Science Chapter 7 Notes & Quiz (Punjabi/English) PSEB

Class 10 Computer Science Chapter 7: Microsoft Publisher
📄
ਪਾਠ-7: ਮਾਈਕ੍ਰੋਸਾਫਟ ਪਬਲਿਸ਼ਰ
Chapter-7: Microsoft Publisher
Design, Templates & Publications
Design, Templates & Publications
Notes 25 Questions
Click Here to go Back on Main Page

1. ਪਬਲਿਸ਼ਰ ਕੀ ਹੈ? (Introduction)

1. What is Microsoft Publisher?

Microsoft Publisher ਇੱਕ ਐਪਲੀਕੇਸ਼ਨ ਸਾਫਟਵੇਅਰ ਹੈ ਜੋ ਇਸ਼ਤਿਹਾਰਬਾਜ਼ੀ (Advertising) ਸਮੱਗਰੀ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਇਸਦਾ ਮੁੱਖ ਕੰਮ ਡਿਜ਼ਾਈਨ ਅਤੇ ਪੇਜ ਲੇਆਉਟ (Page Layout) ਹੈ, ਨਾ ਕਿ ਟੈਕਸਟ ਲਿਖਣਾ।

ਗੂਗਲ ਫਾਰਮ ਰਾਹੀਂ ਇਸ ਪਾਠ ਦੇ ਅਭਿਆਸ ਪ੍ਰਸ਼ਨਾਂ ਦਾ ਟੈਸਟ ਦੇਣ ਲਈ ਕਲਿੱਕ ਕਰੋ।
  • ਵਰਤੋਂ: ਬਰੋਸ਼ਰ, ਨਿਊਜ਼ਲੈਟਰ, ਬਿਜ਼ਨਸ ਕਾਰਡ, ਕੈਲੰਡਰ ਅਤੇ ਪੋਸਟਰ ਬਣਾਉਣ ਲਈ।
  • ਫਾਈਲ ਐਕਸਟੈਂਸ਼ਨ: Publisher ਫਾਈਲ ਨੂੰ .pub ਐਕਸਟੈਂਸ਼ਨ ਨਾਲ ਸੇਵ ਕੀਤਾ ਜਾਂਦਾ ਹੈ।
  • Start ਕਿਵੇਂ ਕਰੀਏ: Run Box ਵਿੱਚ mspub ਟਾਈਪ ਕਰੋ।

Microsoft Publisher is an application software used to design advertising and promotional material. Its main focus is on **Page Layout and Design**, rather than text editing.

Click here to give test of the back exercise questions of this lesson.
  • Usage: Brochures, Newsletters, Business Cards, Calendars, Posters.
  • File Extension: Files are saved with .pub extension.
  • How to Start: Type mspub in the Run Command box.

2. ਪਬਲਿਸ਼ਰ ਵਿੰਡੋ ਦੇ ਭਾਗ (Components)

2. Components of Publisher Window

Title Bar | Ribbon Tabs
Scratch Area (Work here)
Main Page (Printable)
  • Scratch Area: ਪੇਜ ਦੇ ਆਲੇ-ਦੁਆਲੇ ਵਾਲਾ ਸਲੇਟੀ (Grey) ਹਿੱਸਾ। ਇੱਥੇ ਅਸੀਂ ਚੀਜ਼ਾਂ ਨੂੰ ਆਰਜ਼ੀ ਤੌਰ 'ਤੇ ਰੱਖ ਸਕਦੇ ਹਾਂ। ਇਹ ਪ੍ਰਿੰਟ ਨਹੀਂ ਹੁੰਦਾ।
  • Ribbon: ਇਸ ਵਿੱਚ ਸਾਰੇ ਟੂਲ ਅਤੇ ਕਮਾਂਡਾਂ ਹੁੰਦੀਆਂ ਹਨ।
  • Guides: ਇਹ ਲਾਈਨਾਂ ਹੁੰਦੀਆਂ ਹਨ ਜੋ ਆਬਜੈਕਟਸ ਨੂੰ ਸਿੱਧਾ ਰੱਖਣ (Align) ਵਿੱਚ ਮਦਦ ਕਰਦੀਆਂ ਹਨ।
  • Scratch Area: The grey area surrounding the publication page. It acts as a holding place for objects. Items here are not printed.
  • Ribbon: Contains all the tools and commands.
  • Guides: Non-printing lines that help in aligning text and images.

3. ਟੈਂਪਲੇਟਸ (Templates)

3. What are Templates?

ਟੈਂਪਲੇਟ ਇੱਕ ਪਹਿਲਾਂ ਤੋਂ ਬਣਿਆ (Pre-defined) ਡਿਜ਼ਾਈਨ ਹੁੰਦਾ ਹੈ। ਸਾਨੂੰ ਸਕ੍ਰੈਚ (ਕੋਰੀ ਸਲੇਟ) ਤੋਂ ਸ਼ੁਰੂ ਕਰਨ ਦੀ ਲੋੜ ਨਹੀਂ ਪੈਂਦੀ। ਅਸੀਂ ਟੈਂਪਲੇਟ ਚੁਣ ਕੇ ਸਿਰਫ਼ ਆਪਣਾ ਟੈਕਸਟ ਅਤੇ ਫੋਟੋਆਂ ਬਦਲ ਸਕਦੇ ਹਾਂ।

A **Template** is a pre-designed model of a publication. Instead of starting from a blank page, you can select a template that already has colors, fonts, and layout defined. It saves time.

4. ਪਬਲੀਕੇਸ਼ਨਾਂ ਦੀਆਂ ਕਿਸਮਾਂ (Types of Publications)

4. Types of Publications

📜
Brochures (ਬਰੋਸ਼ਰ)
ਕੰਪਨੀ ਜਾਂ ਉਤਪਾਦ ਦੀ ਜਾਣਕਾਰੀ ਦੇਣ ਵਾਲਾ ਫੋਲਡ ਕੀਤਾ ਹੋਇਆ ਕਾਗਜ਼।
Folded documents used to introduce a company or product.
🎓
Certificates (ਸਰਟੀਫਿਕੇਟ)
ਮੈਰਿਟ ਜਾਂ ਪ੍ਰਸ਼ੰਸਾ ਲਈ ਦਿੱਤਾ ਜਾਣ ਵਾਲਾ ਦਸਤਾਵੇਜ਼।
Awarded for merit, appreciation, or achievement.
📇
Business Cards
ਜੇਬ ਦੇ ਆਕਾਰ ਦਾ ਕਾਰਡ ਜਿਸ ਵਿੱਚ ਨਾਮ, ਫੋਨ ਅਤੇ ਪਤਾ ਹੁੰਦਾ ਹੈ।
Pocket-sized cards with contact info (Name, Phone, Email).
📢
Banners (ਬੈਨਰ)
ਕੱਪੜੇ ਜਾਂ ਕਾਗਜ਼ ਦੀ ਲੰਬੀ ਪੱਟੀ ਜਿਸ 'ਤੇ ਨਾਅਰੇ ਲਿਖੇ ਹੁੰਦੇ ਹਨ।
Long strips of cloth/paper bearing a slogan or design.
💌
Compliment Cards
ਤੋਹਫ਼ੇ ਦੇ ਨਾਲ ਭੇਜਿਆ ਜਾਣ ਵਾਲਾ ਛੋਟਾ ਕਾਰਡ (ਜਿਵੇਂ Thank You)।
High-quality paper used for short correspondence like "Thank You".

📸 ਮਹੱਤਵਪੂਰਨ ਤਸਵੀਰਾਂ (Images)

📸 Important Images

Publisher Interface

🎯 ਮਾਸਟਰ ਕੁਇਜ਼ (25 Questions)

🎯 Master Quiz (25 Questions)

ਕਿਤਾਬ ਦੇ ਅਭਿਆਸ ਅਤੇ ਵਾਧੂ ਮਹੱਤਵਪੂਰਨ ਪ੍ਰਸ਼ਨ:

Includes Textbook Exercises & Extra Questions:

Click Here to go Back on Main Page

Post a Comment

Previous Post Next Post