Class 8 Computer Science Chapter 5: Advanced PowerPoint | Notes & Quiz (PSEB)

Class 8 Computer Science Chapter 5: Advanced PowerPoint
ਪਾਠ-5: ਮਾਈਕ੍ਰੋਸਾਫਟ ਪਾਵਰਪੁਆਇੰਟ (ਭਾਗ-II)
Chapter-5: Microsoft PowerPoint (Part-II)
ਲੇਆਉਟ, ਥੀਮ, ਬੈਕਗ੍ਰਾਉਂਡ ਅਤੇ ਵਿਊ
Layouts, Themes, Backgrounds & Views

1. ਜਾਣ ਪਛਾਣ (Introduction)

1. Introduction

ਪਿਛਲੇ ਪਾਠ ਵਿੱਚ ਅਸੀਂ ਫੋਟੋ ਐਲਬਮ ਬਣਾਉਣਾ ਸਿੱਖਿਆ ਸੀ। ਇਸ ਪਾਠ ਵਿੱਚ ਅਸੀਂ ਪਾਵਰਪੁਆਇੰਟ ਦੇ ਹੋਰ ਉੱਨਤ (Advanced) ਫੀਚਰ ਸਿੱਖਾਂਗੇ ਜਿਵੇਂ ਕਿ ਨਵੀਂ ਖਾਲੀ ਪੇਸ਼ਕਾਰੀ ਬਣਾਉਣਾ, ਸਲਾਈਡਾਂ ਦਾ ਲੇਆਉਟ ਬਦਲਣਾ ਅਤੇ ਬੈਕਗ੍ਰਾਉਂਡ ਸੈੱਟ ਕਰਨਾ।

  • ਬਲੈਂਕ ਪ੍ਰੈਜ਼ੈਂਟੇਸ਼ਨ (Blank Presentation): ਇਸ ਵਿੱਚ ਸਲਾਈਡਾਂ ਦੇ ਡਿਜ਼ਾਈਨ ਅਤੇ ਸਮੱਗਰੀ (Content) 'ਤੇ ਸਾਡਾ ਪੂਰਾ ਕੰਟਰੋਲ ਹੁੰਦਾ ਹੈ।
  • ਸਲਾਈਡ ਲੇਆਉਟ (Slide Layout): ਇਹ ਤੈਅ ਕਰਦਾ ਹੈ ਕਿ ਸਲਾਈਡ ਉੱਪਰ ਟੈਕਸਟ, ਫੋਟੋਆਂ ਅਤੇ ਚਾਰਟ ਕਿੱਥੇ ਦਿਖਾਈ ਦੇਣਗੇ।
ਗੂਗਲ ਫਾਰਮ ਰਾਹੀਂ ਇਸ ਪਾਠ ਦੇ ਅਭਿਆਸ ਪ੍ਰਸ਼ਨਾਂ ਦਾ ਟੈਸਟ ਦੇਣ ਲਈ ਕਲਿੱਕ ਕਰੋ।

In the previous chapter, we learned to create a Photo Album. In this chapter, we will explore advanced features like creating a blank presentation, changing slide layouts, and setting backgrounds.

  • Blank Presentation: Gives full control over the design and content of slides.
  • Slide Layout: Determines the placement of text, images, and charts on a slide.
Click here to give test of the back exercise questions of this lesson.

2. ਨਵੀਂ ਪੇਸ਼ਕਾਰੀ ਬਣਾਉਣਾ (Creating New Presentation)

2. Creating New Presentation

ਨਵੀਂ ਖਾਲੀ ਪੇਸ਼ਕਾਰੀ ਬਣਾਉਣ ਲਈ ਅਸੀਂ ਹੇਠ ਲਿਖੇ ਤਰੀਕੇ ਵਰਤ ਸਕਦੇ ਹਾਂ:

ਤਰੀਕਾ (Steps):
1. File ਟੈਬ 'ਤੇ ਕਲਿੱਕ ਕਰੋ।
2. New ਆਪਸ਼ਨ ਚੁਣੋ।
3. Blank Presentation 'ਤੇ ਕਲਿੱਕ ਕਰੋ ਅਤੇ Create ਬਟਨ ਦਬਾਓ।
ਸ਼ਾਰਟਕੱਟ: ਕੀਬੋਰਡ ਤੋਂ Ctrl + N ਦਬਾਓ।

To create a new blank presentation, use the following steps:

Steps:
1. Click on File Tab.
2. Select New option.
3. Click Blank Presentation and then Create button.
Shortcut: Press Ctrl + N.

3. ਸਲਾਈਡ ਦੀ ਦਿੱਖ ਬਦਲਣਾ (Changing Appearance)

3. Changing Appearance

ਅਸੀਂ Design Tab ਦੀ ਵਰਤੋਂ ਕਰਕੇ ਸਲਾਈਡਾਂ ਨੂੰ ਸੁੰਦਰ ਬਣਾ ਸਕਦੇ ਹਾਂ। ਇਸਦੇ ਮੁੱਖ ਤਰੀਕੇ ਹਨ:

  • ਥੀਮ (Themes): ਇਹ ਪਹਿਲਾਂ ਤੋਂ ਬਣੇ ਡਿਜ਼ਾਈਨ ਹੁੰਦੇ ਹਨ ਜੋ ਰੰਗ ਅਤੇ ਫੌਂਟ ਸੈੱਟ ਕਰਦੇ ਹਨ।
  • ਸੋਲਿਡ ਫਿਲ (Solid Fill): ਸਲਾਈਡ ਦੇ ਪਿੱਛੇ ਇੱਕੋ ਰੰਗ ਭਰਨ ਲਈ।
  • ਗਰੇਡੀਐਂਟ ਫਿਲ (Gradient Fill): ਦੋ ਜਾਂ ਵੱਧ ਰੰਗਾਂ ਦਾ ਮਿਸ਼ਰਣ (Blend) ਭਰਨ ਲਈ।
  • ਟੈਕਸਚਰ/ਪੈਟਰਨ (Texture/Pattern): ਲੱਕੜ, ਪੱਥਰ ਜਾਂ ਡਿਜ਼ਾਈਨਦਾਰ ਪੈਟਰਨ ਲਗਾਉਣ ਲਈ।

We can make slides attractive using the Design Tab. Main methods include:

  • Themes: Pre-designed sets of colors and fonts.
  • Solid Fill: Fills the background with a single solid color.
  • Gradient Fill: A blend of two or more colors merging into each other.
  • Texture/Pattern: Applying textures (like wood/marble) or patterns (dots/lines).

4. ਪਾਵਰਪੁਆਇੰਟ ਦੇ ਵਿਊ (PowerPoint Views)

4. PowerPoint Views

📝
Normal View
ਡਿਫੌਲਟ ਵਿਊ। ਸਲਾਈਡਾਂ ਬਣਾਉਣ ਅਤੇ ਲਿਖਣ ਲਈ ਵਰਤਿਆ ਜਾਂਦਾ ਹੈ।
Default view. Used for creating and writing content on slides.
Slide Sorter
ਸਲਾਈਡਾਂ ਨੂੰ ਛੋਟੀਆਂ ਫੋਟੋਆਂ (Thumbnails) ਵਜੋਂ ਦੇਖਣ ਅਤੇ ਤਰਤੀਬਵਾਰ ਲਗਾਉਣ ਲਈ।
View slides as thumbnails. Best for rearranging slide order.
📺
Slide Show
ਦਰਸ਼ਕਾਂ ਨੂੰ ਪੇਸ਼ਕਾਰੀ ਦਿਖਾਉਣ ਲਈ ਪੂਰੀ ਸਕਰੀਨ ਵਿਊ।
Full-screen view to present the slides to the audience.

⚡ ਮਹੱਤਵਪੂਰਨ ਯਾਦ ਰੱਖਣ ਯੋਗ ਗੱਲਾਂ (Key Points)

ਨਵੀਂ ਸਲਾਈਡ (New Slide) Ctrl + M
ਨਵੀਂ ਫਾਈਲ (New File) Ctrl + N
ਬੈਕਗ੍ਰਾਉਂਡ ਸਟਾਈਲ (Total Styles) 12 Types
ਜ਼ੂਮ ਕੰਟਰੋਲ (Zoom Control) Status Bar

🎯 ਅਭਿਆਸ (Master Quiz)

ਕੁੱਲ ਪ੍ਰਸ਼ਨ: 25

Post a Comment

Previous Post Next Post