Class 8 Computer Science Chapter 4: Introduction to PowerPoint | Notes & Quiz (PSEB)

Class 8 Computer Science Chapter 4: PowerPoint
ਪਾਠ-4: ਪਾਵਰਪੁਆਇੰਟ ਨਾਲ ਜਾਣ ਪਛਾਣ
Chapter-4: Introduction to PowerPoint
ਸਲਾਈਡਾਂ, ਵਿਊ ਅਤੇ ਸਲਾਈਡ ਸ਼ੋਅ
Slides, Views, and Slide Show

1. ਜਾਣ ਪਛਾਣ (Introduction)

1. Introduction

ਮਾਈਕ੍ਰੋਸਾਫਟ ਪਾਵਰਪੁਆਇੰਟ (Microsoft PowerPoint) ਇੱਕ ਪੇਸ਼ਕਾਰੀ (Presentation) ਸੌਫਟਵੇਅਰ ਹੈ। ਇਹ ਮਾਈਕ੍ਰੋਸਾਫਟ ਆਫਿਸ ਦਾ ਇੱਕ ਮੁੱਖ ਹਿੱਸਾ ਹੈ।

  • ਵਿਕਾਸਕਾਰ (Developers): ਇਸਨੂੰ ਰੌਬਰਟ ਗੈਸਕਿਨਜ਼ (Robert Gaskins) ਅਤੇ ਡੈਨਿਸ ਆਸਟਿਨ (Dennis Austin) ਨੇ ਬਣਾਇਆ ਸੀ।
  • ਅਸਲੀ ਨਾਮ: ਸ਼ੁਰੂ ਵਿੱਚ ਇਸਦਾ ਨਾਮ "Presenter" ਸੀ।
  • ਵਰਤੋਂ: ਇਸਦੀ ਵਰਤੋਂ ਆਪਣੇ ਵਿਚਾਰਾਂ, ਫੋਟੋਆਂ, ਅਤੇ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਕੀਤੀ ਜਾਂਦੀ ਹੈ।

ਮੁੱਖ ਪਰਿਭਾਸ਼ਾਵਾਂ (Key Definitions):

  • ਪੇਸ਼ਕਾਰੀ (Presentation): ਸਲਾਈਡਾਂ ਦੇ ਸਮੂਹ ਨੂੰ ਪੇਸ਼ਕਾਰੀ ਕਿਹਾ ਜਾਂਦਾ ਹੈ। ਇਸਦਾ ਉਦੇਸ਼ ਵਿਸ਼ੇ ਨੂੰ ਅਸਾਨੀ ਨਾਲ ਸਮਝਾਉਣਾ ਹੁੰਦਾ ਹੈ।
  • ਸਲਾਈਡ (Slide): ਪੇਸ਼ਕਾਰੀ ਦੇ ਇੱਕ ਇਕੱਲੇ ਪੇਜ ਨੂੰ ਸਲਾਈਡ ਕਹਿੰਦੇ ਹਨ। ਇਹ 35mm ਫਿਲਮ ਸਲਾਈਡ ਵਰਗੀ ਹੁੰਦੀ ਹੈ।
ਗੂਗਲ ਫਾਰਮ ਰਾਹੀਂ ਇਸ ਪਾਠ ਦੇ ਅਭਿਆਸ ਪ੍ਰਸ਼ਨਾਂ ਦਾ ਟੈਸਟ ਦੇਣ ਲਈ ਕਲਿੱਕ ਕਰੋ।

Microsoft PowerPoint is professional presentation software. It is a major component of Microsoft Office suite.

  • Developers: Created by Robert Gaskins and Dennis Austin.
  • Original Name: Initially, it was named "Presenter".
  • Usage: Used to convey ideas or information effectively to a large audience using graphics and text.

Key Definitions:

  • Presentation: The process of presenting a topic to an audience. It is a collection of slides.
  • Slide: A single page of a presentation is called a slide. It is like a work-area where we put content.
Click here to give test of the back exercise questions of this lesson.

2. ਪਾਵਰਪੁਆਇੰਟ ਸ਼ੁਰੂ ਕਰਨਾ (Starting PowerPoint)

2. Starting PowerPoint

ਪਾਵਰਪੁਆਇੰਟ ਨੂੰ ਖੋਲ੍ਹਣ ਦੇ ਮੁੱਖ ਤਰੀਕੇ ਹੇਠ ਲਿਖੇ ਹਨ:

  • ਤਰੀਕਾ 1 (Start Button): Start Button → All Programs → Microsoft Office → Microsoft PowerPoint.
  • ਤਰੀਕਾ 2 (Run Command): ਕੀਬੋਰਡ ਤੋਂ Windows + R ਦਬਾਓ। ਫਿਰ ਬਾਕਸ ਵਿੱਚ powerpnt ਲਿਖੋ ਅਤੇ Enter ਦਬਾਓ।
  • ਤਰੀਕਾ 3 (Icon): ਡੈਸਕਟਾਪ 'ਤੇ ਪਾਵਰਪੁਆਇੰਟ ਦੇ ਆਈਕਨ 'ਤੇ ਡਬਲ ਕਲਿੱਕ ਕਰੋ।

Common methods to open PowerPoint:

  • Method 1 (Start): Start Button → All Programs → Microsoft Office → Microsoft PowerPoint.
  • Method 2 (Run): Press Windows + R. Type powerpnt and press Enter.
  • Method 3 (Icon): Double click the PowerPoint icon on the Desktop.

3. ਵਿੰਡੋ ਦੇ ਭਾਗ (Components of Window)

3. Window Components

  • ਟਾਈਟਲ ਬਾਰ (Title Bar): ਸਭ ਤੋਂ ਉੱਪਰਲੀ ਬਾਰ, ਜਿੱਥੇ ਫਾਈਲ ਦਾ ਨਾਮ (ਜਿਵੇਂ Presentation1) ਹੁੰਦਾ ਹੈ।
  • ਰਿਬਨ (Ribbon): ਟਾਈਟਲ ਬਾਰ ਦੇ ਹੇਠਾਂ ਹੁੰਦਾ ਹੈ। ਇਸ ਵਿੱਚ 8 ਟੈਬਸ ਹੁੰਦੀਆਂ ਹਨ (Home, Insert, Design ਆਦਿ)।
  • ਸਲਾਈਡ ਪੇਨ (Slide Pane): ਇਹ ਖੱਬੇ ਪਾਸੇ ਹੁੰਦਾ ਹੈ, ਜਿੱਥੇ ਸਲਾਈਡਾਂ ਦੀ ਲਿਸਟ (Thumbnails) ਹੁੰਦੀ ਹੈ।
  • ਸਲਾਈਡ ਏਰੀਆ (Slide Area): ਇਹ ਮੁੱਖ ਹਿੱਸਾ ਹੈ ਜਿੱਥੇ ਅਸੀਂ ਸਲਾਈਡ ਬਣਾਉਂਦੇ ਹਾਂ।
  • ਨੋਟਸ ਪੇਨ (Notes Pane): ਸਲਾਈਡ ਦੇ ਹੇਠਾਂ ਹੁੰਦਾ ਹੈ। ਇਹ ਸਪੀਕਰ ਲਈ ਨੋਟਸ ਲਿਖਣ ਲਈ ਵਰਤਿਆ ਜਾਂਦਾ ਹੈ।
  • ਸਟੇਟਸ ਬਾਰ (Status Bar): ਸਭ ਤੋਂ ਹੇਠਾਂ ਹੁੰਦੀ ਹੈ। ਇਹ ਸਲਾਈਡ ਨੰਬਰ ਅਤੇ ਜ਼ੂਮ (Zoom) ਲੈਵਲ ਦਿਖਾਉਂਦੀ ਹੈ।
  • Title Bar: Topmost bar showing file name (e.g. Presentation1).
  • Ribbon: Located below Title bar. Contains 8 tabs like Home, Insert, Design.
  • Slide/Outline Tab: Located on the left, shows thumbnails of slides.
  • Slide Pane: The main working area to edit the slide.
  • Notes Pane: Located below the slide, used for speaker notes.
  • Status Bar: Bottom bar showing slide number and zoom controls.

4. ਫੋਟੋ ਐਲਬਮ ਬਣਾਉਣਾ (Creating Photo Album)

4. Creating Photo Album

ਪਾਵਰਪੁਆਇੰਟ ਵਿੱਚ ਅਸੀਂ ਫੋਟੋਆਂ ਦੀ ਐਲਬਮ ਬਣਾ ਸਕਦੇ ਹਾਂ। ਇਸ ਲਈ ਹੇਠ ਲਿਖੇ ਕਦਮ ਵਰਤੋ:

1. Insert Tab 'ਤੇ ਕਲਿੱਕ ਕਰੋ।
2. Images Group ਵਿੱਚ Photo Album ਚੁਣੋ।
3. File/Disk ਬਟਨ 'ਤੇ ਕਲਿੱਕ ਕਰਕੇ ਫੋਟੋਆਂ ਚੁਣੋ।
4. ਅੰਤ ਵਿੱਚ Create ਬਟਨ ਦਬਾਓ।

Steps to create a Photo Album Presentation:

1. Click on Insert Tab.
2. Select Photo Album option in Images group.
3. Click File/Disk to select pictures.
4. Click on Create button.

5. ਵਿਊ ਅਤੇ ਸ਼ਾਰਟਕੱਟ (Views & Shortcuts)

5. Views & Shortcuts

📝
Normal View
ਇਹ ਮੁੱਖ (Default) ਵਿਊ ਹੈ। ਸਲਾਈਡਾਂ ਬਣਾਉਣ ਅਤੇ ਐਡਿਟ ਕਰਨ ਲਈ ਵਰਤਿਆ ਜਾਂਦਾ ਹੈ।
The default view used for creating and editing slides.
Slide Sorter
ਸਲਾਈਡਾਂ ਨੂੰ ਛੋਟੀਆਂ ਤਸਵੀਰਾਂ (Thumbnails) ਵਜੋਂ ਦੇਖਣ ਅਤੇ ਉਹਨਾਂ ਨੂੰ ਅੱਗੇ-ਪਿੱਛੇ (Reorder) ਕਰਨ ਲਈ।
Shows slides as thumbnails. Best for rearranging slides.
📺
Slide Show
ਪੇਸ਼ਕਾਰੀ ਨੂੰ ਦਰਸ਼ਕਾਂ ਲਈ ਪੂਰੀ ਸਕਰੀਨ (Full Screen) 'ਤੇ ਚਲਾਉਣ ਲਈ।
Used to display the presentation to an audience on full screen.

⚡ ਜ਼ਰੂਰੀ ਸ਼ਾਰਟਕੱਟ (Important Keys)

ਨਵੀਂ ਸਲਾਈਡ (New Slide) Ctrl + M
ਨਵੀਂ ਫਾਈਲ (New Presentation) Ctrl + N
ਸੇਵ ਕਰਨਾ (Save File) Ctrl + S
ਸ਼ੋਅ ਚਲਾਉਣਾ (Play from Beginning) F5
ਮੌਜੂਦਾ ਸਲਾਈਡ ਤੋਂ (From Current Slide) Shift + F5
ਸ਼ੋਅ ਬੰਦ ਕਰਨਾ (Stop Show) Esc
ਪਾਵਰਪੁਆਇੰਟ ਬੰਦ ਕਰਨਾ (Close App) Alt + F4

🎯 ਅਭਿਆਸ (Quiz)

ਕੁੱਲ ਪ੍ਰਸ਼ਨ: 25

Post a Comment

Previous Post Next Post